r/Sikh•
hilokvs

Gur BR AKALL SAT SRI AKALL

ਹਰਾ ਹਰਾ ਘਾਹ ਹੈ, ਗੁਰੂ ਨਾਨਕ ਦੇ ਘਰ ਵਿਆਹ ਹੈ ॥ ਸਿੰਘ ਮਨਾਉਣ ਖੁਸ਼ੀਆਂ ਘਾਟਾ ਨਿੰਦਕਾ ਨੂੰ ਪਿਆ ਹੈ ॥ ਹਰੀ ਹਰੀ ਘਾਹ ਦੀ ਬੂਟੀ, ਕਲਕੱਤਾ ਮਾਰਿਆ ਦਿੱਲੀ ਲੂਟੀ ॥ ਜੋ ਕਰੂ ਸੁੱਖੇ ਦੀ ਬਦੀ, ਸੁੱਖ ਪਾਵੇ ਨਾ ਕਦੀ ॥ ਸ਼ਹੀਦੀ ਦੇਗਾਂ ਦੇ ਪਹਿਰੇ, ਆਣ ਨਿਹੰਗ ਸਿੰਘਾਂ ਤੇ ਠਹਿਰੇ ॥ ਰਗੜੇ ਲਾਵਾਂਗੇ, ਲੰਗਰ ਚਲਾਵਾਂਗੇ, ਲੰਡੀ ਬੁੱਚੀ ਨੂੰ ਭਜਾਵਾਂਗੇ ॥ ਸੁਖਾ ਮਿਰਚਾਂ ਛਾਣਕੇ ਸਾਫ ਕੀਆ ਦੋ ਵਾਰ ॥ ਬਾਕੀ ਨੁਗਦਾ ਜੋ ਬਚੇ ਸਿਰ ਮਲੇਛ ਦੇ ਝਾੜ ॥ ਆਇਆ ਮਲੇਛਾ ਨੁਗਦਾ, ਤੇਰੇ ਬਾਲ ਬਚੇ ਨੂੰ ਚੁਗਦਾ ॥ ਤੇਰਾ ਗੁਰੂ ਖਾਲਸੇ ਨਾਲ ਕੋਈ ਦਾਅਵਾ ਨਹੀਂ ਪੁਗਦਾ ॥ ਪਟੀ ਤੇਰੀ ਮੇਸ, ਖਾਨਾ ਤੇਰਾ ਖ਼ਰਾਬ ॥ ਬੂਹੇ ਤੇਰੇ ਦੀ ਉਜਾੜ, ਮਲ ਜਾਣਗੇ ਝਾੜ, ਸਿੰਘ ਚੜਨਗੇ ਸ਼ਿਕਾਰ ॥ ਬਾਰਾਂ ਬਾਰਾਂ ਕੋਹ ਦੀ ਉਜਾੜ, ਚੌਵੀ ਕੋਹ ਦਾ ਪੜਾਅ, ਨੁਗਦਾ ਨਿਰਮਲ ਹੋ ਜਾ ॥ ਰਗੜ ਰਗੜ ਰਗੜ ਰਗੜ ਰਗੜ ਰਗੜ ਹੋਈ ॥ ਭੁੱਖਾ ਨੰਗਾ ਰਹਿਆ ਨਾ ਕੋਈ ॥ ਲੋਕਾਂ ਲਈ ਤਮਾਸ਼ਾ ॥ ਸਿੰਘਾ ਦਾ ਅਰਦਾਸਾ॥ ਖੁਸ਼ੀਆਂ ਦਾ ਜੈਕਾਰਾ ਗਜਾਵੇ ...ਨਿਹਾਲ ਹੋ ਜਾਵੇ… ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ... ਫਤਹਿ ਪਾਵੇ ॥ ਸਤਿ ਸ਼੍ਰੀ ਅਕਾਲਲਲਲਲਲ...

Waheguru JI ka khalsa Waheguru Ji ki FATEHHHHH

Posted Feb 17, 2017, 3:01 AM UTC

17
Loading comments…